ਹੁਣੇ ਹੁਣੇ

ਪੱਕਾ ਚਿਸ਼ਤੀ ਦੀ ਹੋਣਹਾਰ ਬੇਟੀ ਪ੍ਰਵੀਨ ਰਾਣੀ ਨੇ NEET ਦੀ ਪ੍ਰੀਖਿਆ ਪਾਸ ਕਰਕੇ ਡਾਕਟਰ ਬਨਣ ਦਾ ਸੁਪਨਾ ਕੀਤਾ ਸਾਕਾਰ

 



ਪਿੰਡ ਵਿੱਚ ਖੁਸ਼ੀ ਦੀ ਲਹਿਰ 


ਸਕੂਲ ਸਟਾਫ ਨੇ ਮੂੰਹ ਮਿੱਠਾ ਕਰਵਾਕੇ ਦਿੱਤੀਆ ਸ਼ੁਭਕਾਮਨਾਵਾਂ

ਫਾਜਿ਼ਲਕਾ   9 ਸਤੰਬਰ 

ਪੱਕਾ ਚਿਸ਼ਤੀ ਦੀ ਹੋਣਹਾਰ ਬੇਟੀ ਪ੍ਰਵੀਨ ਰਾਣੀ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਐਮ ਬੀ ਬੀ ਐਸ ਦੀ ਪੜ੍ਹਾਈ ਵਿੱਚ ਦਾਖਲਾ ਲਿਆ।ਉਹਨਾਂ ਨੇ ਇਹ ਨਾਮੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਆਪਣੇ ਅਧਿਆਪਕਾਂ, ਪਿੰਡ ਪੱਕਾ ਚਿਸ਼ਤੀ ਅਤੇ ਫ਼ਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਵੀਨ ਰਾਣੀ ਕਿਸਾਨ ਕੁਲਵੰਤ ਸਿੰਘ ਸਿੰਘ ਅਤੇ ਮਾਤਾ ਕੈਲਾਸ਼ ਬਾਈ ਦੀ ਹੋਣਹਾਰ ਬੇਟੀ ਉਹਨਾਂ ਦਾ ਭਰਾ ਜੰਗਲਾਤ ਵਿਭਾਗ ਵਿੱਚ ਸੇਵਾਂ ਨਿਭਾ ਰਿਹਾ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਵੱਲੋਂ ਦਿਨ ਰਾਤ ਲਗਾਤਾਰ ਮਿਹਨਤ ਕਰਕੇ ਇਸ ਮਿੱਠੇ ਫਲ ਦੀ ਪ੍ਰਾਪਤੀ ਕੀਤੀ ਹੈ। ਪ੍ਰਵੀਨ ਰਾਣੀ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੇ ਲੋਕਾਂ ਦੀ ਸੇਵਾ ਕਰਨ ਨੀਟ ਦੀ ਪ੍ਰੀਖਿਆ ਪਾਸ ਕਰਨ ਨਾਲ ਉਹਨਾਂ ਦਾ ਇਹ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡਾਕਟਰੀ ਲੋਕ ਸੇਵਾ ਵਾਲਾ ਕੀਤਾ ਹੈ।ਉਹ ਡਾਕਟਰ ਬਣ ਕੇ ਲੋਕ ਸੇਵਾ ਨੂੰ ਸਮਰਪਿਤ ਹੋਣਗੇ।ਇਸ ਮੌਕੇ ਤੇ ਸਕੂਲ ਸਟਾਫ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।

ਇਸ ਖੁਸ਼ੀ ਦੇ ਮੌਕੇ ਤੇ ਸਕੂਲ ਸਟਾਫ ਰਮਨ ਗਰੋਵਰ, ਦਲਜੀਤ ਸਿੰਘ,ਪ੍ਰਵੀਨ ਰਾਣੀ , ਵੀਰਪਾਲ ਕੌਰ,ਸੀਐਚਟੀ ਮਨੋਜ ਧੂੜੀਆ ਅੰਜੂ ਬਾਲਾ, ਰਚਨਾ, ਸਰਪੰਚ ਸੁਖਦੀਪ ਸਿੰਘ,ਸਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਦੇ ਸਰਪ੍ਰਸਤ ਮਾਸਟਰ ਇਨਕਲਾਬ ਸਿੰਘ ਗਿੱਲ, ਜਨਰਲ ਸਕੱਤਰ ਜਸਪ੍ਰੀਤ ਸਿੰਘ, ਖਜਾਨਚੀ ਕਰਨੈਲ ਸਿੰਘ,ਮੈਂਬਰ ਜਰਨੈਲ ਸਿੰਘ  ਐਮ ਐਚ ਰੂਬੀ,ਮਾਸਟਰ ਪਲਵਿੰਦਰ ਸਿੰਘ, ਮਾਸਟਰ ਇੰਦਰਜੀਤ ਸਿੰਘ,ਵਿਕਰਮ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਅੰਕੁਸ਼, ਗੁਰਦੀਪ ਸਿੰਘ, ਜਸਵਿੰਦਰ ਸਿੰਘ ਜੱਜੂ, ਪ੍ਰਦੀਪ, ਕਿਸਾਨ ਆਗੂ ਗੁਰਜੰਟ ਸਿੰਘ,ਮੈਂਬਰ ਅੰਗਰੇਜ਼ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਸਿੰਘ,ਸਵਰਨ ਸਿੰਘ, ਨੰਬਰਦਾਰ ਮੰਗਤ ਸਿੰਘ ਅਤੇ ਪਿੰਡ ਵਾਸੀਆ ਵੱਲੋਂ ਪ੍ਰਵੀਨ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।



real madrid vs inter  , iphone 18

No comments