ਹੁਣੇ ਹੁਣੇ

ਅਧਿਆਪਕ ਵਰਗ ਦੀਆਂ ਮੰਗਾਂ ਸਬੰਧੀ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਡੀ ਪੀ ਆਈ ਸੈਕੰਡਰੀ ਅਤੇ ਪ੍ਰਾਇਮਰੀ ਨਾਲ ਹੋਈ ਅਹਿਮ ਮੀਟਿੰਗ





 ਅਧਿਆਪਕ ਵਰਗ ਦੀਆਂ ਬੀਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਵਿਭਾਗੀ ਮੰਗਾਂ ਦੇ ਹੱਲ ਲਈ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਸ. ਸਕੱਤਰ ਸਿੰਘ ਬੱਲ ਅਤੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਮੈਡਮ ਹਰਕੀਰਤ ਕੌਰ ਚਾਨੇ ਨਾਲ ਸੁਖਾਵੇਂ ਮਾਹੌਲ ਵਿੱਚ ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਪ੍ਰਧਾਨ ਪਰਗਟਜੀਤ ਸਿੰਘ ਕਿਸ਼ਨਪੁਰਾ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਮੋਹਾਲੀ ਦੀ ਅਗਵਾਈ ਹੇਠ ਮੀਟਿੰਗ ਹੋਈ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੀਟਿੰਗ ਵਿੱਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਅਤੇ ਐੱਚ ਟੀ, ਐੱਚ ਟੀ ਤੋਂ ਸੀ ਐੱਚ ਟੀ,ਸੀ ਐੱਚ ਟੀ ਤੋਂ ਬੀ ਪੀ ਈ ਓ,ਮਾਸਟਰ ਕਾਡਰ ਤੋਂ ਲੈਕਚਰਾਰ, ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪ੍ਰੋਮੋਸ਼ਨਾਂ ਦੀ ਮੰਗ ਦੇ ਜਵਾਬ ਵਿੱਚ ਡਾਇਰੈਕਟਰ ਸੈਕੰਡਰੀ  ਵੱਲੋਂ ਆਉਂਦੇ ਕੁੱਝ ਦਿਨਾਂ ਵਿੱਚ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨ ਸੂਚੀਆਂ ਜਾਰੀ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਅਤੇ ਪ੍ਰਿੰਸੀਪਲ ਦੀਆਂ ਪ੍ਰੋਮੋਸ਼ਨਾ ਉੱਪਰ ਹੋਏ ਸਟੇਅ ਨੂੰ ਤੁੜਵਾਉਣ ਲਈ ਕੋਰਟ ਵਿੱਚ ਪੈਰਵਾਈ ਕਰਨ ਦੀ ਗੱਲ ਕਹੀ ਅਤੇ ਬੀਤੇ ਦਿਨੀਂ ਜਾਰੀ ਹੋਏ ਹੈੱਡ ਮਾਸਟਰ ਦੀਆਂ ਤਰੱਕੀਆਂ ਦੇ ਰਿਵਾਈਜ਼ਡ ਸਟੇਸ਼ਨ ਅਲਾਟਮੈਂਟ ਬਾਰੇ ਨਵੀਂ ਲਿਸਟ ਜਾਰੀ ਕਰਨ ਦੀ ਗੱਲ ਕਹੀ। ਐੱਚ ਟੀ, ਸੀ ਐੱਚ ਟੀ ਅਤੇ ਬੀ ਪੀ ਈ ਓ ਦੀਆਂ ਤਰੱਕੀਆਂ ਬਾਰੇ ਡਾਇਰੈਕਟਰ ਐਲੀਮੈਂਟਰੀ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਨ ਦੀ ਗੱਲ ਕਹੀ ਗਈ।2011 ਵਿੱਚ ਰੈਗੂਲਰ ਹੋਏ ਸਰਵਿਸ ਪ੍ਰੋਵਾਇਡਰ ਅਧਿਆਪਕਾਂ ਦੀ ਗਲਤ ਤਰੀਕੇ ਨਾਲ ਬਣੀ ਸੀਨੀਆਰਤਾ ਸੂਚੀ ਨੂੰ ਰਿਵਿਊ ਕਰਨ ਦਾ ਫ਼ੈਸਲਾ ਹੋਇਆ। ਆਪਸੀ ਬਦਲੀ ਉੱਪਰ ਸਟੇਅ ਦੀ ਸ਼ਰਤ ਖਤਮ ਕਰਨ ਅਤੇ ਤਿਕੋਣੀ ਬਦਲੀ ਦੀ ਮੰਗ ਨੂੰ ਰਿਵਿਊ ਕਮੇਟੀ ਵਿੱਚ ਰੱਖਣ ਬਾਰੇ ਗੱਲ ਹੋਈ। ਪ੍ਰਾਇਮਰੀ ਖੇਡਾਂ ਦੇ ਲਈ ਫੰਡ ਜਾਰੀ ਕਰਨ ਲਈ ਮੰਗ ਜ਼ੋਰਦਾਰ ਢੰਗ ਨਾਲ ਚੁੱਕੀ ਗਈ।

ਇਸ ਮੌਕੇ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਉੱਤੇ ਸਰਵਿਸ ਨਿਯਮ ਲਾਗੂ ਕਰਕੇ ਪੂਰੀ ਤਨਖਾਹ ਦੇਣ ਅਤੇ ਪੱਕੇ ਹੋਣ ਤੋਂ ਰਹਿ ਗਏ ਪ੍ਰੀ ਪ੍ਰਾਇਮਰੀ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਜ਼ੋਰਦਾਰ ਤਰੀਕੇ ਨਾਲ਼ ਰੱਖੀ ਗਈ, ਲੈਪਸ ਹੋਈਆਂ ਯੂਨੀਫਾਰਮ ਗਰਾਂਟ ਜਲਦੀ ਜਾਰੀ ਕਰਨ,ਮਿੱਡ ਡੇ ਮੀਲ ਰਾਸ਼ੀ ਖਰਚ ਕਰਨ ਦੀਆਂ ਤਾਕਤਾਂ ਸਕੂਲ ਪੱਧਰ ਤੇ ਦੇਣ , ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਛੋਟ ਦੇਣ ਸੰਬੰਧੀ, ਬਾਰਡਰ ਏਰੀਆ ਇੰਕਰੀਮੈਂਟ ਦੇਣ ਸੰਬੰਧੀ, ਐੱਚ ਟੀ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਮੰਨਣ ਅਤੇ ਸੈਂਟਰ ਪੱਧਰ ਉੱਤੇ ਡਾਟਾ ਉਪਰੇਟਰ ਦੇਣ ਸੰਬੰਧੀ ਮੰਗਾਂ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਹੋਈ ਅਤੇ ਇਹਨਾਂ ਮੰਗਾਂ ਦਾ ਸਾਰਥਕ ਹੱਲ ਕੱਢਣ ਦਾ ਵਿਸ਼ਵਾਸ ਦੋਨੋਂ ਅਧਿਕਾਰੀਆਂ ਵਲੋਂ ਦਵਾਇਆ ਗਿਆ।ਇਸ ਮੌਕੇ ਪਰਮਜੀਤ ਸਿੰਘ ਫਿਰੋਜ਼ਪੁਰ, ਪਰਮਜੀਤ ਦੁੱਗਲ ਲੁਧਿਆਣਾ, ਸਰਤਾਜ ਸਿੰਘ ਚੀਮਾ ਕਪੂਰਥਲਾ, ਤਲਵਿੰਦਰਬੀਰ ਸਿੰਘ ਬੁੱਟਰ ਸ੍ਰੀ ਅੰਮ੍ਰਿਤਸਰ ਸਾਹਿਬ, ਰਵਿੰਦਰਪਾਲ ਸਿੰਘ ਸਿੰਘ ਆਂਡਲੂ ਲੁਧਿਆਣਾ, ਬਿਕਰਜੀਤ ਸਿੰਘ ਬੱਲ,ਮਨਜੋਤ ਸਿੰਘ ਮੋਹਾਲੀ, ਚੰਨਦੀਪ ਸਿੰਘ ਬੁਤਾਲਾ,ਅਮਰਜੀਤ ਸਿੰਘ ਲਾਡੀ ਰੋਪੜ,ਗੁਰਮੀਤ ਸਿੰਘ ਢੋਲੇਵਾਲ, ਗੁਰਪ੍ਰੀਤ ਸਿੰਘ ਫਾਜ਼ਿਲਕਾ,ਜਰਮਨਜੀਤ ਸਿੰਘ ,ਗੁਰਮੀਤ ਸਿੰਘ ਅਕਾਲਗੜ੍ਹ, ਰੋਹਿਤ ਕਾਲੀਆ ਕਪੂਰਥਲਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜਰ ਸਨ।

No comments