Bathinda news ... ਲਓ ਕਰ ਲਓ ਗੱਲ ਸ਼ਮਸ਼ਾਨਘਾਟ ਤੋਂ ਨਕਲੀ ਗੋਡੇ ਦੇ ਇਮਪਲਾਂਟ ‘ਚੋਰੀ’
ਬਠਿੰਡਾ, 8 ਸਤੰਬਰ ਬਠਿੰਡਾ ਦੇ ਪਿੰਡ ਭਾਈ ਬਖਤੌਰ ਦੇ ਸ਼ਮਸ਼ਾਨਘਾਟ ਤੋਂ ਨਕਲੀ ਗੋਡੇ ਦੇ ਇਮਪਲਾਂਟ ਚੋਰੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਿੰਡ ਵਾਸੀਆਂ ਨੇ ਇੱਕ ਨੌਜਵਾਨ ਨੂੰ ਇਮਪਲਾਂਟ ਲੈ ਕੇ ਜਾਂਦੇ ਹੋਏ ਫੜ ਲਿਆ।ਜਾਣਕਾਰੀ ਅਨੁਸਾਰ ਪਿੰਡ ਵਾਸੀ ਇਕ ਵਿਅਕਤੀ ਦੀਆਂ ਦੀਆਂ ਅਸਥੀਆਂ ਵਿੱਚੋਂ ਇਮਪਲਾਂਟ ਕੱਢ ਲਏ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਸ਼ਮਸ਼ਾਨਘਾਟ ਵਿੱਚ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਦੇਖਿਆ ਅਤੇ ਰੌਲਾ ਪਾ ਦਿੱਤਾ। ਪਿੰਡ ਵਾਸੀਆਂ ਨੇ ਉਸਦਾ ਪਿੱਛਾ ਕਰਕੇ ਉਸਨੂੰ ਫੜ ਲਿਆ ਅਤੇ ਉਸ ਕੋਲੋਂ ਇਮਪਲਾਂਟ ਬਰਾਮਦ ਕਰ ਲਏ। ਉਨ੍ਹਾਂ ਨੇ ਇੱਕ ਵੀਡੀਓ ਵੀ ਰਿਕਾਰਡ ਕੀਤੀ ਜਿਸ ਵਿੱਚ ਵਸਨੀਕਾਂ ਨੂੰ ਸ਼ਮਸ਼ਾਨਘਾਟ ਦੇ ਆਲੇ-ਦੁਆਲੇ ਚੌਕਸ ਰਹਿਣ ਦੀ ਅਪੀਲ ਕੀਤੀ।

No comments